ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੀ ਗਵਰਨਿੰਗ ਬਾਡੀ ਦੇ ਅਹੁਦੇਦਾਰਾਂ ਦੀ ਚੋਣ
ਸੁਖਮਿੰਦਰ ਭੰਗੂ
ਲੁਧਿਆਣਾ , 30 ਅਪ੍ਰੈਲ 2024 : ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਮਿਤੀ 01.04.2024 ਨੂੰ ਹੋਈ ਸੁਬਾਈ ਚੋਣ ਦੌਰਾਨ ਡੈਲੀਗੇਟ ਹਾਊਸ ਵੱਲੋਂ ਚੁੱਣੇ ਗਏ ਅਹੁੱਦੇਦਾਰਾਂ ਸ / ਸ੍ਰੀ ਡਾ: ਐਨ.ਕੇ. ਕਲਸੀ ਪ੍ਰਧਾਨ, ਬੀ.ਐੱਸ.ਸੈਣੀ ਜਨਰਲ ਸਕੱਤਰ ਅਤੇ ਰਾਮ ਸਿੰਘ ਕਾਲੜਾ ਵਿੱਤ ਸਕੱਤਰ ਦੀ ਇੱਕ ਮੀਟਿੰਗ, ਮਿਤੀ 27.04.2024 ਨੂੰ ਡਾ: ਐਨ.ਕੇ. ਕਲਸੀ ਦੀ ਪ੍ਰਧਾਨਗੀ ਹੇਠ ਮੋਹਾਲੀ ਵਿਖੇ ਹੋਈ । ਸੰਵਿਧਾਨ ਦੀ ਧਾਰਾ 7 ਅਧੀਨ ਪ੍ਰਦਾਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਮੀਟਿੰਗ ਵਿਚ ਗਵਰਨਿੰਗ ਬਾਡੀ ਦੇ ਬਾਕੀ ਅਹੁੱਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਚੋਣ ਸਬੰਧੀ ਵਿਸਥਾਰ ਪੂਰਬਕ ਵਿਚਾਰ ਵਟਾਂਦਰਾ ਕੀਤਾ ਗਿਆ । ਵੱਖ ਵੱਖ ਯੂਨਿਟਾਂ ਦੀ ਲੀਡਰਸ਼ਿਪ ਨਾਲ ਕੀਤੇ ਸਲਾਹ ਮਸ਼ਵਰੇ ਅਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਨੱਥੀ ਕੀਤੇ ਅਨੁਲੱਗ -1 ਅਨੁਸਾਰ ਗਵਰਨਿੰਗ ਬਾਡੀ ਦੇ ਬਾਕੀ ਅਹੁੱਦੇਦਾਰਾਂ ਅਤੇ ਅਨੁਲੱਗ - 2 ਅਨੁਸਾਰ ਕਾਰਜਕਾਰੀ ਕਮੇਟੀ ਦੇ ਮੈਂਬਰਾਂ ( ਕਾਰਜਕਾਰੀ ਮੈਂਬਰਾਂ ) ਦੀ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਚੋਣ ਕੀਤੀ ਗਈ ਜਿਸ ਵਿੱਚ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੀ ਗਵਰਨਿੰਗ ਬਾਡੀ ਵਿਚ ਖੇਤੀਬਾੜੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੇ ਸ਼੍ਰੀ ਸ਼ੁਸੀਲ ਕੁਮਾਰ ਚੇਅਰਮੈਨ, ਡਾ. ਮਹਿੰਦਰ ਕੁਮਾਰ ਸਾਰਦਾ ਡਿਪਟੀ ਜਨਰਲ ਸਕੱਤਰ ਅਤੇ ਸ. ਇੰਦਰਪਾਲ ਸਿੰਘ ਸੈਣੀ ਕਾਰਜਕਾਰੀ ਮੈਂਬਰ ਨਿਯੁਕਤ ਕੀਤੇ ਗਏ।